ਮੁਹਾਲੀ: ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ ਅੰਗਰੇਜ਼ੀ ਅਖ਼ਬਾਰ ਦਿ ਟ੍ਰਿਬਿਊਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਰਿਪੋਰਟ ਦਾ ਪੀ.ਟੀ.ਸੀ. ਅਦਾਰੇ ਨੇ ਸਖ਼ਤ ਨੋਟਿਸ ਲਿਆ ਹੈ।
ਪੀ.ਟੀ.ਸੀ. ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਐਕਸਕਲੂਸਿਵ ਰਾਈਟਸ ਅਤੇ ਚੈਨਲ ਦੇ ਸਾਲ ਦਰ ਸਾਲ ਵਿਕਾਸ ਬਾਰੇ ਟ੍ਰਿਬਿਊਨ ਵੱਲੋਂ ਗਲਤ ਜਾਣਕਾਰੀ ਵਾਲੀ ਰਿਪੋਰਟ ਨਸ਼ਰ ਕੀਤੀ ਗਈ। ਇਸ ਰਿਪੋਰਟ ਦੇ ਛਪਣ ਤੋਂ ਬਾਅਦ ਪੀ.ਟੀ.ਸੀ. ਅਦਾਰੇ ਵੱਲੋਂ ਦਿ ਟ੍ਰਿਬਿਊਨ ਅਖ਼ਬਾਰ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।
Part 1 - Legal Notice seeking apology and damages worth Rs 10 crore sent to @thetribunechd for publishing derogatory, defamatory and malafide report about @PTC_Network pic.twitter.com/oIXq7xqQqb
— Rabindra Narayan (@RabindraPTC) June 21, 2023
ਇਸ ਖ਼ਬਰ ਵਿੱਚ ਕਥਿਤ ਤੌਰ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮਗਰੋਂ ਗਠਿਤ ਇੱਕ ਸਬ ਕਮੇਟੀ ਦੀ ਰਿਪੋਰਟ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮਹਿਜ਼ 16 ਸਾਲਾਂ ਵਿੱਚ 3 ਕਰੋੜ ਤੋਂ ਵੀ ਘੱਟ ਵਾਲੀ ਕੰਪਨੀ 1000 ਕਰੋੜ ਦੀ ਹੋ ਗਈ, ਜੋ ਕਿ ਸਰਾਸਰ ਗਲਤ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਤਰ੍ਹਾਂ ਦੀ ਕੋਈ ਕਮੇਟੀ ਬਣਾਈ ਹੀ ਨਹੀਂ ਗਈ ਸੀ।
ਚੈਨਲ ਦੀ ਸਾਖ ਨੂੰ ਢਾਹ ਲਾਉਣ ਦੇ ਇਲਜ਼ਾਮਾਂ ਤਹਿਤ ਪੀ.ਟੀ.ਸੀ ਅਦਾਰੇ ਵੱਲੋਂ ਦਿ ਟ੍ਰਿਬਿਊਨ ਨੂੰ 10 ਕਰੋੜ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਨੋਟਿਸ ਮਿਲਣ ਦੇ 14 ਦਿਨਾਂ ਦੇ ਅੰਦਰ ਜੇਕਰ ਅਦਾਇਗੀ ਨਹੀਂ ਕੀਤੀ ਗਈ ਤਾਂ ਪੀ.ਟੀ.ਸੀ ਅਦਾਰੇ ਵੱਲੋਂ ਅਦਾਲਤ ਦਾ ਰੁਖ ਕੀਤਾ ਜਾਵੇਗਾ।
ਹੋਰ ਖ਼ਬਰਾਂ ਪੜ੍ਹੋ:
ਫਰੀਦਕੋਟ ਸਥਿਤ ਇਸ ਗੁਰੂ ਘਰ ‘ਚ ਲੱਗੀ ਭਿਆਨਕ ਅੱਗ, ਹਾਦਸੇ ਦਾ ਦੱਸਿਆ ਜਾ ਰਿਹਾ ਇਹ ਕਾਰਨ
ਨਾੜੀਆਂ 'ਚੋ ਜਮ੍ਹਾ ਕੋਲੈਸਟ੍ਰਾਲ ਨੂੰ ਬਾਹਰ ਕੱਢਣ ਲਈ ਕਾਰਗਾਰ ਹਨ ਇਹ ਯੋਗਾਸਨ !
ਯੋਗ ਅਤੇ ਯੋਗਾ 'ਚ ਕੀ ਅੰਤਰ ਹੈ? ‘ਯੋਗ’ ਸ਼ਬਦ ਦਾ ਸਭ ਤੋਂ ਪਹਿਲਾਂ ਜ਼ਿਕਰ ਕਿੱਥੇ ਮਿਲਿਆ? ਆਓ ਜਾਣੀਏ