'); ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਦਾਖਲਾ ਫੀਸਾਂ ਦੇਣ ਲਈ ਪਹਿਲਕਦਮੀ

ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਦਾਖਲਾ ਫੀਸਾਂ ਦੇਣ ਲਈ ਪਹਿਲਕਦਮੀ

Chief Editor
0

ਮਨਸੂਰਪੁਰ ਸਕੂਲ ਦੇ ਬਹੁਤ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਲਈ ਰਾਸ਼ੀ ਦਿੰਦੇ ਹੋਏ ਦ‍ਾਨੀ ਸੱਜਣ

ਜਲੰਧਰ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਲਈ ਦਾਨੀ ਸੱਜਣਾ ਵਲੋਂ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚੇ ਕਈ ਵਾਰ ਫੀਸਾਂ ਨਾ ਦੇਣ ਕਾਰਨ ਪੜ੍ਹਾਈ ਵਿਚੇ ਛੱਡ ਜਾਂਦੇ ਹਨ। ਬੁੱਧਿਸ਼ਟ ਮਿਸ਼ਨ ਚੈਰੀਟੇਬਲ ਟਰੱਸਟ (ਰਜਿ:) ਖੈਹਿਰਾ ਨੇ ਦਾਨੀ ਸੱਜਣਾ ਨੂੰ ਪ੍ਰੇਰਿਤ ਕਰ ਕੇ ਇਹ ਮਸਲਾ ਹੱਲ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ।ਇਹਨਾਂ ਦੇ ਯਤਨਾਂ ਸਦਕਾ  ਅੱਜ ਅੱਟੀ ਪਿੰਡ ਦੇ ਇੰਗਲੈਂਡ ਵਸਦੇ ਬਾਰੀਆ ਪਰਿਵਾਰ ਦੇ ਸ੍ਰ.ਰਘਵੀਰ ਸਿੰਘ ਅਤੇ ਉਨ੍ਹਾਂ ਦੇ ਧਰਮ ਪਤਨੀ ਤਜਿੰਦਰਪਾਲ ਪੁੱਤਰ  ਸ੍ਰ. ਗੁਰਦੇਵ ਸਿੰਘ ਅਤੇ ਦਾਦਾ ਸ੍ਰ. ਠਾਕਰ ਸਿੰਘ ਵਲੋਂ  ਵੀਹ ਹਜ਼ਾਰ ਰੁਪਏ ਦਾ ਬਹੁਮੁੱਲਾ ਯੋਗਦਾਨ ਦਿੱਤਾ। ਸਕੂਲ ਪ੍ਰਿੰਸੀਪਲ ਸ੍ਰ.ਹਰਦੀਪ ਸਿੰਘ, ਸਮੂਹ ਸਟਾਫ਼, SMC ਵਲੋਂ ਬਹੁਤ ਬਹੁਤ ਧੰਨਵਾਦ। ਇਸ ਮੌਕੇ ਸ਼੍ਰੀ ਰਕੇਸ਼ ਕੁਮਾਰ ਮਨਸੂਰਪੁਰ, ਵਾਈਸ ਚੇਅਰਮੈਨ SMC ,ਸ਼੍ਰੀ ਸੁਭਾਸ਼ ਚੰਦਰ ਸ਼ਾਹਪੁਰ, ਸੋਮ ਪ੍ਰਕਾਸ਼ ਪੰਚ, ਸੁਨੀਲ ਮੈਡੀਕਲ ਸਟੋਰ ਅੱਟੀ, ਸ੍ਰ.ਪ੍ਰਦੀਪ ਸਿੰਘ,ਅਵਤਾਰ ਲਾਲ,,ਹਰਜਸਪਾਲ ਅਤੇ ਰਘਵੀਰ ਸਿੰਘ ਦੇ ਬੱਚੇ ਹ‍ਾਜ਼ਰ ਸਨ।
Tags:

Post a Comment

0Comments

Post a Comment (0)