ਭਗਵੰਤ ਮਾਨ ਸਰਕਾਰ ਮੰਗਾਂ ਮੰਨਣ ਦੀ ਬਜਾਏ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਲੱਗੀ
ਜਲੰਧਰ:- ਸੀ.ਪੀ.ਐਫ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਨੈਸ਼ਨਲ ਮੂਵਮੈਂਟ ਫਾਰ ਓਲਫ ਪੈਨਸ਼ਨ ਸਕੀਮ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਦੀ ਬਦਲੀ ਸੂਬਾ ਸਰਕਾਰ ਵੱਲੋਂ ਜਲੰਧਰ ਤੋਂ ਧਾਰ ਕਲਾਂ ਵਿਖੇ ਕੀਤੀ ਗਈ ਹੈ। ਸਰਕਾਰ ਵੱਲੋਂ ਇਹ ਬਦਲੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਗਈ ਹੈ। ਜਿਸ ਦਾ ਸਮੁੱਚੇ ਮੁਲਾਜ਼ਮ ਵਰਗ ਵੱਲੋਂ ਵਿਰੋਧ ਜਿਤਾਇਆ ਜਾ ਰਿਹਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਗਰੰਟੀ ਦੇ ਕੇ ਮੁਲਾਜ਼ਮਾਂ ਦੀਆਂ ਵੌਟਾਂ ਲੈ ਕੇ ਸੱਤਾ ਵਿੱਚ ਆਈ ਸੀ। ਮੁਲਾਜ਼ਮਾਂ ਨੂੰ ਗੁੰਮਰਾਹ ਕਰਨ ਲਈ ਮੱੁਖ ਮੰਤਰੀ ਭਗਵੰਤ ਮਾਨ ਵੱਲੋਂ ਤਿੰਨ ਵਾਰ ਕੈਬਨਿਟ ਮੀਟਿੰਗਾਂ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਨੂੰ ਮੰਨਜੂਰੀ ਦਿੱਤੀ ਅਤੇ ਕਰੋੜਾਂ ਰੁਪਏ ਖਰਚ ਕੇ ਦੂਜੇ ਸੂਬਿਆਂ ਵਿੱਚ ਪ੍ਰਚਾਰ ਕੀਤਾ ਗਿਆ ਤਾਂ ਕਿ ਦੂਜੇ ਸੂਬਿਆਂ ਦੇ ਮੁਲਾਜ਼ਮਾਂ ਤੋਂ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਣ ਪਰ ਸਰਕਾਰ ਦੇ ਇਸ ਝੂਠ ਨੂੰ ਜਦੋਂ ਸੀHਪੀHਐਫ ਕਰਮਚਾਰੀ ਵੱਲੋਂ ਦੂਜਿਆਂ ਸੂਬਿਆਂ ਅਤੇ ਲੋਕਾਂ ਦੇ ਸਾਹਮਣੇ ਲਿਆਉਦਾ ਤਾਂ ਸਰਕਾਰ ਨੇ ਬੁਲਖਾਹਟ ਵਿੱਚ ਆ ਕੇ ਬਦਲੀ ਕਰ ਦਿੱਤੀ।
ਇਸ ਸਬੰਧੀ ਪੰਜਾਬ ਦੀਆਂ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਵਿਰੁੱਧ ਮੁਲਾਜ਼ਮ ਜੱਥੇਬੰਦੀਆਂ ਇੱਕਠੀਆਂ ਹੋ ਕੇ ਸੰਘਰਸ਼ ਦਾ ਐਲਾਨ ਕਰਨੀਆਂ। ਸਰਕਾਰ ਵੱਲੋਂ ਮੁਲਾਜ਼ਮਾਂ ਦੀ ਅਵਾਜ਼ ਦਬਾਉਣ ਲਈ ਐਸਮਾ ਅਤੇ ਬਦਲੀਆਂ ਦੀਆਂ ਧਮਕੀਆਂ ਤੋਂ ਮੁਲਾਜ਼ਮ ਵਰਗ ਡਰਨ ਵਾਲਾ ਨਹੀਂ ਹੈ। ਮੁਲਾਜ਼ਮਾਂ ਆਪਣੀਆਂ ਹੱਕੀ ਮੰਗਾਂ ਲਈ ਆਪਣੇ ਸ਼ੰਘਰਸ਼ ਨੂੰ ਹੋਰ ਤੇਜ਼ ਕਰੇਗਾ। ਜਿਸ ਦੀ ਸਾਰੀ ਜਿੰਮੇਵਾਰੀ ਮੁੱਖ ਮੰਤਰੀ ਪੰਜਾਬ ਦੀ ਹੋਵੇਗੀ।
ਇਥੇ ਇਹ ਵੀ ਵਰਣਨਯੋਗ ਹੈ ਕਿ ਫਿਲੌਰ ਵਿੱਚ 14 ਸਹਿਕਾਰੀ ਇੰਸਪੈਕਟਰਾਂ ਦੀਆਂ ਅਸਾਮੀਆਂ ਹਨ, ਜਿਥੇ ਸਿਰਫ 2 ਇੰਸਪੈਕਟਰ ਕੰਮ ਕਰ ਰਹੇ ਸਨ ਹੁਣ ਸ੍ਰੀ ਸੁਖਜੀਤ ਸਿੰਘ ਦੀ ਬਦਲੀ ਫਿਲੌਰ ਤੋਂ ਧਾਰ ਕਲਾਂ ਹੋਣ ਕਾਰਨ 14 ਪ੍ਰਵਾਨਿਤ ਅਸਾਮੀਆਂ ਵਿਰੁੱਧ 1 ਇੰਸਪੈਕਟਰ ਰਹਿ ਜਾਵੇਗਾ। ਜਿਸ ਨਾਲ ਤਹਿਸੀਲ ਫਿਲੌਰ ਵਿੱਚ ਸਹਿਕਾਰਤਾ ਨਾਲ ਜੁੜੇ ਲੋਕਾਂ ਦਾ ਕੰਮਕਾਜ ਪ੍ਰਭਾਵਿਤ ਹੋਵਾਗੇ। ਜਿਥੋ ਇਹ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਲੋਕਾਂ ਦੇ ਕੰਮਕਾਜ ਨੂੰ ਅੱਖੋ ਪੱਰੋਖੇ ਕਰ ਰਹੀ ਹੈ।